MANAGEMENT
ਸਕੂਲ ਇੱਕ ਅੈਸੇ ਅਦਾਰੇ ਨਾ ਨਾਮ ਹੈ ਜਿੱਥੇ ਕਿ ਬੱਚਾ ਬਹੁਤ ਕੁਝ ਸਿੱਖਣ ਲਈ ਆਉਂਦਾ ਹੈ ਅਤੇ ਸਿੱਖ ਕੇ ਜਾਂਦਾ ਹੈ ਤਾਂ ਕਿ ਉਹ ਆਪਣੇ ਦੁਨਿਆਵੀ ਜੀਵਨ ਵਿੱਚ ਤਰੱਕੀ ਕਰਕੇ ਸਮਾਜ ਦਾ ਭਲਾ ਕਰ ਸਕੇ । ਪਰ ਜਿੱਥੇ ਦੁਨਿਆਵੀਂ ਜੀਵਨ ਦੇ ਨਾਲ-ਨਾਲ ਅਧਿਆਤਮਕ ਜੀਵਨ ਨੂੰ ਵੀ ਉੱਚਾ ਚੁੱਕਣ ਦੀ ਸੇਧ ਦਿੱਤੀ ਜਾਂਦੀ ਹੋਵੇ । ਉਹ ਅਦਾਰਾ ਇਕੱਲਾ ਇੱਕ ਸਕੂਲ ਨਾ ਹੋ ਕੇ ਐਸੇ ਧਾਰਮਿਕ ਅਸਥਾਨ ਦਾ ਰੂਪ ਵੀ ਲੈ ਲੈਂਦਾ ਹੈ ਜਿੱਥੇ ਕਿ ਬੱਚਾ ਦੁਨਿਆਵੀਂ ਅਤੇ ਅਧਿਅਤਾਮਕ ਦੋਹਾਂ ਤਰ੍ਹਾਂ ਦੇ ਜੀਵਨ ਨੂੰ ਸੁਚੱਜਾ ਅਤੇ ਸੋਹਣਾ ਬਣਾ ਕੇ ਨਿਕਲਦਾ ਹੈ ।
ਗੁਰੁ ਸਾਹਿਬ ਜੀ ਦੀ ਅਸੀਸ ਸਦਕਾ ਮਾਤਾ ਕੌਲਾਂ ਜੀ ਪਬਲਿਕ ਸਕੂਲ ਦੇ ਰੂਪ ਵਿੱਚ ਦਾਸਾਂ ਕੋਲੋਂ ਗੁਰੂ ਸਾਹਿਬ ਇਕ ਐਸੇ ਅਦਾਰੇ ਦੀ ਹੀ ਸੇਵਾ ਲੈ ਰਹੇ ਹਨ ਜਿੱਥੇ ਆਪ ਜੀ ਦਾ ਬੱਚਾ ਯੋਗ ਪ੍ਰਿੰਸੀਪਲ ਅਤੇ ਮਿਹਨਤੀ ਸਟਾਫ ਸਦਕਾ ਘੱਟ ਫੀਸ ਤੇ ਵੀ ਮਿਆਰੀ ਵਿੱਦਿਆ ਤਾਂ ਹਾਸਿਲ ਕਰੇਗਾ ਹੀ, ਨਾਲ-ਨਾਲ ਸਾਨੂੰ ਆਸ ਹੈ ਕਿ ਇੱਥੋਂ ਦੇ ਧਾਰਮਿਕ ਅਤੇ ਅਨੁਸ਼ਾਸ਼ਿਤ ਮਾਹੌਲ ਵਿੱਚ ਅਨੁਸ਼ਾਸ਼ਨ , ਇਮਾਨਦਾਰੀ ਅਤੇ ਨੇਕ ਨੀਅਤੀ ਵਾਲੇ ਮਹਾਨ ਗੁਣ ਆਪਣੇ ਆਪ ਹੀ ਆ ਜਾਣਗੇ । ਜਿਸ ਸਦਕਾ ਉਹ ਅਸਲੀ ਤੌਰ ਤੇ ਆਪਣੇ ਜੀਵਨ ਨੂੰ ਉੱਚਾ ਚੁੱਕ ਸਕੇਗਾ ਅਤੇ ਸਮਾਜ ਵਿੱਚ ਆਪਣੀ ਵਿੱਦਿਅਕ ਸਦਕਾ ਸਹੀ ਮਾਹੌਲ ਨੂੰ ਸਿਰਜਦਾ ਹੋਇਆ ਅੱਗੇ ਵੱਧ ਸਕੇਗਾ।
(ਦਾਸ: ਭਾਈ ਗੁਰਇਕਬਾਲ ਸਿੰਘ ਚੇਅਰਮੈਨ)
ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨੇ 22 ਅਪ੍ਰੈਲ 1959 ਈ: ਵਿੱਚ ਸ. ਪਿਸ਼ੋਰਾ ਸਿੰਘ ਜੀ ਅਤੇ ਮਾਤਾ ਅਤਰ ਕੌਰ ਜੀ ਦੇ ਗ੍ਰਹਿ ਵਿਖੇ ਜਨਮ ਲਿਆ। ਭਾਈ ਸਾਹਿਬ ਜੀ ਆਪਣੇ ਮਾਤਾ ਪਿਤਾ ਜੀ ਦੇ ਸਭ ਤੋਂ ਛੋਟੇ ਸਪੁੱਤਰ ਹਨ । ਸੰਨ 1983 ਵਿੱਚ ਤਕਰੀਬਨ 9 ਕੁ ਮੈਂਬਰਾਂ ਨਾਲ ਭਾਈ ਸਾਹਿਬ ਜੀ ਸ਼ਬਦ ਕੀਰਤਨ ਦੀ ਸੇਵਾ ਘਰ-ਘਰ ਵਿੱਚ ਜਾ ਕੇ ਕਰਦੇ ਸਨ।
ਭਾਈ ਸਾਹਿਬ ਜੀ ਦਾ ਸੁਭਾਅ ਮਿੱਠਾ, ਪਿਆਰ ਵਾਲਾ ਅਤੇ ਦਇਆ ਵਾਲਾ ਹੋਣ ਕਰਕੇ ਸੰਗਤ ਦਾ ਪਿਆਰ ਵੱਧਦਾ ਗਿਆ । ਭਾਈ ਸਾਹਿਬ ਜੀ ਨੂੰ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਪੂਰਨ ਮਹਾਂਪੁਰਸ਼ ਵੱਲੋਂ ਇਹ ਹੁਕਮ ਸੀ ਕਿ ਗੁਰੂ ਘਰ ਦੀ ਹਰ ਸੇਵਾ ਨਿਸ਼ਕਾਮ ਰੂਪ ਵਿੱਚ ਕੀਤੀ ਜਾਵੇ , ਸੋ ਭਾਈ ਸਾਹਿਬ ਜੀ ਨੂੰ ਮਹਾਂਪੁਰਸ਼ ਵੱਲੋਂ ਮਿਲੀਆਂ ਅਸੀਸਾਂ ਦਾ ਸਦਕਾ ਇਸ ਕੀਰਤਨ ਦੀ ਸ਼ੈਲੀ ਨੂੰ ਨਿਸ਼ਕਾਮ ਰੂਪ ਵਿੱਚ ਅਗਾਂਹ ਵਧਾਇਆ ਅਤੇ ਸੰਗਤ ਦੇ ਪਿਆਰ ਸਦਕਾ ਆ ਰਹੀ ਮਾਇਆ ਰੂਪੀ ਸੇਵਾ ਨੂੰ ਨਿਸ਼ਕਾਮ ਕਾਰਜ਼ਾਂ ਲਈ ਵਰਤਣਾ ਸ਼ੁਰੂ ਕੀਤਾ ।